ਜ਼ੈੱਡ.ਐਫ਼. ਨੇ ਕਮਰਸ਼ੀਅਲ ਵਹੀਕਲਾਂ, ਲਈ ਆਪਣੀਆਂ ਆਫ਼ਟਰਮਾਰਕੀਟ ਪੇਸ਼ਕਸ਼ਾਂ ਦੀ ਲੜੀ ਪੇਸ਼ ਕੀਤੀ ਹੈ, ਜਿਸ ‘ਚ ਟੱਕਰ ਦੇ ਅਸਰ ਨੂੰ ਘੱਟ ਕਰਨ ਲਈ ਰੈਟਰੋਫ਼ਿੱਟ ਕਿੱਟਾਂ, ਕਮਿੰਸ ਰੀਮੈਨ ਏਅਰ ਕੰਪਰੈਸਰ ਅਤੇ ਆਟੋਮੈਟਿਕ ਸਲੈਕ ਐਡਜਸਟਰ ਸ਼ਾਮਲ ਹਨ।

ਪੰਜ ਨਵੀਂਆਂ ਰੈਟਰੋਫ਼ਿੱਟ ਕਿੱਟਾਂ ਨੂੰ ਜ਼ੈੱਡ.ਐਫ਼. ਰੈਟਰੋਫ਼ਿੱਟ ਪੇਸ਼ਕਸ਼ਾਂ ਨੂੰ ਜੋੜਿਆ ਗਿਆ ਹੈ। (ਤਸਵੀਰ: ਜ਼ੈੱਡ.ਐਫ਼.)
ਇਹ ਉਤਪਾਦ ਜ਼ੈੱਡ.ਐਫ਼. ਦੇ ਕਮਰਸ਼ੀਅਲ ਵਹੀਕਲ ਕੰਟਰੋਲ ਸਿਸਟਮ ਡਿਵੀਜ਼ਨ ਤੋਂ ਨਿਕਲਦੇ ਹਨ, ਜਿਸ ਨੂੰ ਪਿਛਲੇ ਮਈ ਦੇ ਮਹੀਨੇ ‘ਚ ਸਥਾਪਤ ਕੀਤਾ ਗਿਆ ਸੀ ਜਦੋਂ ਜ਼ੈੱਡ.ਐਫ਼. ਨੇ ਵਾਬਕੋ ਨੂੰ ਪਿਛਲੇ ਸਾਲ ਮਈ ‘ਚ ਖ਼ਰੀਦ ਲਿਆ ਸੀ। ਵਾਬਕੋ ਉਤਪਾਦ ਬ੍ਰਾਂਡ ਕਾਇਮ ਰਹੀ ਸੀ।
ਤਾਜ਼ਾ ਉਤਪਾਦਾਂ ‘ਚ ਸ਼ਾਮਲ ਹਨ ਕਮਿੰਸ ਮੁੜਨਿਰਮਿਤ ਏਅਰ ਕੰਪਰੈਸਰ, ਜੋ ਕਿ ਜ਼ੈੱਡ.ਐਫ਼. ਅਨੁਸਾਰ ਅਸਲ ਉਪਕਰਨ ਦੇ ਬਰਾਬਰ ਕਾਰਗੁਜ਼ਾਰੀ ਦੇਣਗੇ। ਹੋਰ ਵਾਬਕੋ ਰੀਮੈਨ ਹੱਲ ਪ੍ਰੋਡਕਟ ‘ਚ ਸ਼ਾਮਲ ਹਨ ਏਅਰ ਡਰਾਇਅਰ, ਆਟੋਮੇਟਡ ਮੈਨੂਅਲ ਟਰਾਂਸਮਿਸ਼ਨ, ਹਾਈਡ੍ਰੋਲਿਕ ਪਾਵਰ ਬ੍ਰੇਕ ਸਿਸਟਮ, ਅਤੇ ਬਿਹਤਰ ਈਜ਼ੀ-ਸਟਾਪ ਟਰੇਲਰ ਐਂਟੀਲਾਕ ਬ੍ਰੇਕਾਂ।
ਪੰਜ ਨਵੀਂਆਂ ਰੈਟਰੋਫ਼ਿੱਟ ਕਿੱਟਾਂ ਨੂੰ ਆਨਗਾਰਡਐਕਟਿਵ ਰੈਟਰੋਫ਼ਿੱਟ ਪੋਰਟਫ਼ੋਲੀਓ ‘ਚ ਜੋੜਿਆ ਗਿਆ ਹੈ, ਜਿਸ ਨਾਲ ਫ਼ਲੀਟ ਜ਼ਿਆਦਾਤਰ ਮਾਡਲ ਵਰ੍ਹੇ-2013-20 ਦੇ ਫ਼ਰੇਟਲਾਈਨਰ ਪੀ3 ਕਾਸਕੇਡੀਆ ‘ਤੇ ਐਡਵਾਂਸਡ ਐਕਟਿਵ ਸੁਰੱਖਿਆ ਤਕਨਾਲੋਜੀ ਇੰਸਟਾਲ ਕਰਨ ਦੇ ਸਮਰੱਥ ਹੋ ਜਾਂਦੇ ਹਨ। ਰਾਡਾਰ ਅਧਾਰਤ ਸਿਸਟਮ ਨਾਲ ਡਰਾਈਵਰ ਆਪਣੇ ਟਰੱਕਾਂ ਸਾਹਮਣੇ ਚਲ ਰਹੀਆਂ ਜਾਂ ਖੜ੍ਹੀਆਂ ਗੱਡੀਆਂ ਦੇ ਖ਼ਤਰਨਾਕ ਹਾਲਾਤ ਨੂੰ ਪਛਾਣ ਕੇ ਪ੍ਰਤੀਕਿਰਿਆ ਕਰ ਸਕਦੇ ਹਨ।
ਇਸ ਦੌਰਾਨ ਵਾਬਕੋ ਈਜ਼ੀਫ਼ਿੱਟ ਆਟੋਮੈਟਿਕ ਸਲੈਕ ਐਡਜਸਟਰ ਆਪਣੇ ਬ੍ਰੇਕ ਲਾਈਨਿੰਗ ਵੀਅਰ ਦੀ ਭਰਪਾਈ ਕਰ ਸਕਦਾ ਹੈ, ਤਾਂ ਕਿ ਬ੍ਰੇਕ ਸਿਲੰਡਰਾਂ ਦਾ ਸਟ੍ਰੋਕ ਗ਼ੈਰਤਬਦੀਲ ਰਹੇ। ਇਨ੍ਹਾਂ ‘ਤੇ ਪਾਊਡਰ ਵੀ ਲਾਇਆ ਜਾਂਦਾ ਹੈ ਤਾਂ ਕਿ ਇਸ ਨੂੰ ਖੋਰੇ ਤੋਂ ਰੋਕਿਆ ਜਾ ਸਕੇ।
ਜ਼ੈੱਡ.ਐਫ਼. ਨੇ ਕਿਹਾ ਕਿ ਤੇਜ਼ ਅਤੇ ਆਸਾਨੀ ਨਾਲ ਇੰਸਟਾਲ ਕਰਨਯੋਗ ਐਡਜਸਟਰਾਂ ਨੂੰ ਮੁਰੰਮਤ ਮੁਕਤ ਬਣਾਇਆ ਗਿਆ ਹੈ, ਜੋ ਕਿ ਸੀਲਬੰਦ, ਪੂਰੇ ਜੀਵਨਕਾਲ ਲਈ ਲੁਬਰੀਕੇਟਿਡ ਖੋਲ ‘ਚ ਬੰਦ ਹੁੰਦੀ ਹੈ।

ਵਾਬਕੋ ਈਜ਼ੀਫ਼ਿੱਟ ਏ.ਐਸ.ਏ.
ਨਿਰਮਾਤਾ ਇੱਕ ਟੀ.ਆਰ.ਡਬਲਿਊ. ਆਲ ਮੇਕਸ ਮੁੜਨਿਰਮਿਤ ਸਟੀਅਰਿੰਗ ਗੀਅਰ ਪ੍ਰੋਗਰਾਮ ਵੀ ਲਾਂਚ ਕਰ ਰਿਹਾ ਹੈ ਤਾਂ ਕਿ ਜ਼ੈੱਡ.ਐਫ਼. ਦੇ ਅਸਲ ਟੀ.ਆਰ.ਡਬਲਿਊ. ਮੁੜਨਿਰਮਿਤ ਸਟੀਅਰਿੰਗ ਗੀਅਰ ਪੇਸ਼ ਕੀਤੇ ਜਾ ਸਕਣ। ਸੁਤੰਤਰ ਆਫ਼ਟਰਮਾਰਕੀਟ ‘ਚ ਅਸਲ ਟੀ.ਆਰ.ਡਬਲਿਊ. ਪਾਵਰ ਸਟੀਅਰਿੰਗ ਪੰਪ ਪ੍ਰੋਗਰਾਮ 31 ਪਾਰਟ ਨੰਬਰਾਂ ‘ਚ ਮੌਜੂਦ ਹੁੰਦਾ ਹੈ, ਜੋ ਕਿ 80% ਅਮਲਾਂ ਲਈ ਕਵਰੇਜ ਪੇਸ਼ ਕਰਦਾ ਹੈ।