ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਕਿਹਾ ਹੈ ਕਿ ਇਲੈਕਟ੍ਰਾਨਿਕ ਲਾਗਿੰਗ ਡਿਵਾਇਸਿਜ਼ (ਈ.ਐਲ.ਡੀ.) ਲਈ ਤੀਜੀ-ਧਿਰ ਸਰਟੀਫ਼ੀਕੇਸ਼ਨ ਪ੍ਰਕਿਰਿਆ ਚੰਗੇ ਤਰੀਕੇ ਨਾਲ ਅੱਗੇ ਵਧ ਰਹੀ ਹੈ ਅਤੇ ਫ਼ਲੀਟਸ ਨੂੰ ਚੋਣ ਕਰਨ ਲਈ ਵੱਡੀ ਗਿਣਤੀ ‘ਚ ਡਿਵਾਇਸ ਮਿਲਣਗੇ।

ਓਮਨੀਟਰੈਕਸ ਈ.ਐਲ.ਡੀ. (ਤਸਵੀਰ : ਓਮਨੀਟਰੈਕਸ)
ਇਸ ਨੇ ਇਹ ਵੀ ਕਿਹਾ ਕਿ ਇਸ ਨੇ ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਿਨੀਸਟ੍ਰੇਟਰਜ਼ (ਸੀ.ਸੀ.ਐਮ.ਟੀ.ਏ.) ਨੂੰ ਪੜਾਅਵਾਰ ਇਨਫ਼ੋਰਸਮੈਂਟ ਰਣਨੀਤੀ ਲਾਗੂ ਕਰਨ ‘ਚ ਵੀ ਮੱਦਦ ਕੀਤੀ ਹੈ, ਜਦੋਂ 12 ਜੂਨ ਤੋਂ ਈ.ਐਲ.ਡੀ. ਲਾਜ਼ਮੀ ਹੋ ਜਾਣਗੇ।
ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਫ਼ਰਵਰੀ ‘ਚ ਸੀ.ਟੀ.ਏ. ਨੇ ਸੀ.ਸੀ.ਐਮ.ਟੀ.ਏ. ਨੂੰ 12 ਮਹੀਨਿਆਂ ਦੀ ਪ੍ਰੋਗਰੈਸਿਵ ਇਨਫ਼ੋਰਸਮੈਂਟਸ ਰਣਨੀਤੀ ਜਮ੍ਹਾਂ ਕਰਵਾਈ ਸੀ ਜੋ ਕਿ ਇਨਫ਼ੋਰਮੈਂਟਸ ਕਮਿਊਨਿਟੀ ਨੂੰ ਜੂਨ ‘ਚ ਫ਼ਰਮਾਨ ਦੇ ਲਾਗੂ ਹੋਣ ਮਗਰੋਂ ਪੇਪਰ ਲਾਗ ਪ੍ਰਯੋਗ ਕਰਨ ਵਾਲੇ, ਈ.ਐਲ.ਡੀ. ਪ੍ਰਯੋਗ ਕਰਨ ਵਾਲੇ ਕੈਰੀਅਰਾਂ ਨਾਲ ਵੱਖੋ-ਵੱਖ ਤਰੀਕੇ ਨਾਲ ਸਰਟੀਫ਼ਾਈਡ ਅਤੇ ਗ਼ੈਰ-ਸਰਟੀਫ਼ਾਈਡ ਮੰਨ ਕੇ ਨਜਿੱਠਣ ‘ਚ ਮੱਦਦ ਕਰੇਗਾ। 12 ਮਹੀਨਿਆਂ ਦੀ ਪੜਾਅਵਾਰ ਇਨਫ਼ੋਰਮੈਂਟਸ ਰਣਨੀਤੀ ਨੂੰ ਅੰਤਮ ਛੋਹਾਂ ਦੇਣ ਲਈ ਉਦਯੋਗ ਅਤੇ ਸਰਕਾਰ ਵਿਚਕਾਰ ਹੋਣ ਵਾਲੀ ਗੱਲਬਾਤ ਬਾਰੇ ਸੀ.ਟੀ.ਏ. ਉਤਸ਼ਾਹਿਤ ਹੈ।”
ਸੀ.ਟੀ.ਏ. ਦੀ ਰੀਪੋਰਟ ਅਨੁਸਾਰ ਤੀਜੀ ਧਿਰ ਸਰਟੀਫ਼ੀਕੇਸ਼ਨ ਲਈ ਇੱਕ ਦਰਜਨ ਤੋਂ ਵੱਧ ਵੈਂਡਰਾਂ ਨੇ ਈ.ਐਲ.ਡੀ. ਨੂੰ ਐਫ਼.ਪੀ. ਇਨੋਵੇਸ਼ਨਜ਼ ਨੂੰ ਜਮ੍ਹਾਂ ਕਰਵਾਇਆ ਹੈ। ਕੁੱਝ ਨੇ ਕਈ ਉਪਕਰਨ ਜਮ੍ਹਾਂ ਕਰਵਾਏ ਹਨ ਤਾਂ ਕਿ ਬਾਜ਼ਾਰ ‘ਚ ਲੋਕਾਂ ਨੂੰ ਲੋੜੀਂਦੀ ਪਸੰਦ ਦੇ ਉਪਕਰਨ ਮਿਲ ਸਕਣ।
ਇਸ ਨੇ ਅਜੇ ਤਕ ਕਿਸੇ ਈ.ਐਲ.ਡੀ. ਦੀ ਚੋਣ ਨਾ ਕਰਨ ਵਾਲੇ ਫ਼ਲੀਟਸ ਨੂੰ ਸਲਾਹ ਦਿੱਤੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਵਾਲੇ ਕਿਸੇ ਉਪਕਰਨ ਦੀ ਚੋਣ ਕਰਨ ਲਈ ਵੈਂਡਰਾਂ ਨਾਲ ਜੁੜਨ।
ਸੀ.ਟੀ.ਏ. ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੈੱਫ਼ ਵੁੱਡ ਨੇ ਕਿਹਾ, ”ਕੈਰੀਅਰਾਂ ਲਈ ਇੰਟਰਨੈੱਟ ‘ਤੇ ਕਈ ਸਰੋਤ ਮੌਜੂਦ ਹਨ ਕਿ ਉਹ ਈ.ਐਲ.ਡੀ. ਵੈਂਡਰਾਂ ਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛਣ ਜਦੋਂ ਉਪਕਰਨ ਪ੍ਰਮਾਣਨ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਲੇ ਹਨ ਜਾਂ ਇਸ ‘ਚੋਂ ਲੰਘ ਰਹੇ ਹਨ। ਪਹਿਲਾਂ ਤੋਂ ਹੀ ਮੌਜੂਦ ਉਪਕਰਨਾਂ ਲਈ ਸੀ.ਟੀ.ਏ. ਆਪਣੀ ਟੀਮ ਕੈਨੇਡਾ ਇਲਾਈਟ ਈ.ਐਲ.ਡੀ. ਵੈਂਡਰਾਂ ਨਾਲ ਮੁਫ਼ਤ ਵੈਬੀਨਾਰ ਕਰਵਾਏਗਾ ਤਾਂ ਕਿ ਕੈਰੀਅਰਾਂ ਨੂੰ ਉਹ ਸਵਾਲ ਪੁੱਛਣ ‘ਚ ਮੱਦਦ ਕੀਤੀ ਜਾ ਸਕੇ ਜੋ ਕਿ ਉਹ ਕੈਨੇਡੀਅਨ ਪ੍ਰਕਿਰਿਆ ‘ਚ ਲੱਗੇ ਵੈਂਡਰਾਂ ਨੂੰ ਅਤੇ ਕੈਨੇਡੀਅਨ ਈ.ਐਲ.ਡੀ. ਫ਼ਰਮਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੁੱਛ ਸਕਦੇ ਹਨ।”
ਵੈਬੀਨਾਰ ਲਈ ਰਜਿਸਟ੍ਰੇਸ਼ਨ ਇੱਥੇ ਕੀਤੀ ਜਾ ਸਕਦੀ ਹੈ।
ਅਜੇ ਤਕ ਕੋਈ ਉਪਕਰਨ ਸਰਟੀਫ਼ਾਈਡ ਨਹੀਂ ਕੀਤਾ ਗਿਆ ਹੈ, ਜਿਸ ਨੂੰ ਟਰਾਂਸਪੋਰਟ ਕੈਨੇਡਾ ਦੀ ਮਨਜ਼ੂਰੀ ਮਿਲ ਸਕੇ। ਜਦੋਂ ਉਪਕਰਨ ਸਰਟੀਫ਼ਾਈਡ ਹੋ ਜਾਣਗੇ, ਉਨ੍ਹਾਂ ਨੂੰ ਟਰਾਂਸਪੋਰਟ ਕੈਨੇਡਾ ਦੀ ਸੂਚੀ ‘ਚ ਪਾਇਆ ਜਾਵੇਗਾ।