ਲੋਡਹੈਂਡਲਰ ਦੇ ਪਾਵਰ ਪ੍ਰੋਡਕਟ ਸਟਾਰਟਰ ਅਤੇ ਆਲਟਰਨੇਟਰਾਂ ‘ਚ ਹੁਣ ਲੋਡਹੈਂਡਲਰ ਪਾਵਰ ਐਲ24 ਆਲਟਰਨੇਟਰ ਦਾ ਇੱਕ ਨਵਾਂ 24-ਵੋਲਟ, 70-ਐਂਪੀਅਰ ਸੰਸਕਰਨ ਵੀ ਸ਼ਾਮਲ ਹੋਵੇਗਾ।

(ਤਸਵੀਰ : ਲੋਡਹੈਂਡਲਰ)
ਕੰਪਨੀ ਦਾ ਕਹਿਣਾ ਹੈ ਕਿ ਡਰੋਪ-ਇਨ ਰਿਪਲੇਸਮੈਂਟ ਆਲਟਰਨੇਟਰ ਦਿੱਖ, ਫ਼ਿੱਟ ਅਤੇ ਕੰਮਕਾਜ ‘ਚ ਓ.ਈ. ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ ਅਤੇ ਇਹ ਇਕਾਈਆਂ ਦੀ ਮੁੜਉਸਾਰੀ ਲਈ ਸਸਤਾ ਬਦਲ ਹੈ।
ਇਸ ਨੂੰ ਹਾਰਵੈਸਟਰਾਂ, ਵ੍ਹੀਲ ਲੋਡਰਾਂ ਅਤੇ ਹੋਰ ਮੀਡੀਅਮ ਅਤੇ ਹੈਵੀ ਡਿਊਟੀ ਅਮਲਾਂ ‘ਚ ਵਰਤਿਆ ਜਾ ਸਕਦਾ ਹੈ।
ਇਹ 100% ਨਵਾਂ, ਬਗ਼ੈਰ ਕੋਰ ਤੋਂ ਹੈ ਅਤੇ ਜੇ-180 ਹਿੰਜ ਮਾਊਂਟ ਅਤੇ ਚਾਰ-ਪਿੰਨ ਰੈਗੂਲੇਟਰ ਨਾਲ ਮਿਲਦਾ ਹੈ।
ਦੋਹਰੇ ਅੰਦਰੂਨੀ ਪੱਖੇ ਬੀਅਰਿੰਗ ਤਾਪਮਾਨ ਕਾਇਮ ਰਖਦੇ ਹਨ, ਜਦਕਿ ਬਰੱਸ਼ਡ ਡਿਜ਼ਾਈਨ ਕਈ ਤਰ੍ਹਾਂ ਦੇ ਕੰਮਕਾਜ ਵਾਲੇ ਹਾਲਾਤ ਦੌਰਾਨ ਇਕਸਾਰ ਕਾਰਗੁਜ਼ਾਰੀ ਪੇਸ਼ ਕਰਦੇ ਹਨ। ਹੈਵੀ-ਡਿਊਟੀ ਬੀਅਰਿੰਗ, ਰੈਕਟੀਫ਼ਾਇਅਰ ਅਤੇ ਡਾਇਓਡਸ ਸਰਵਿਸ ਲਾਇਫ਼ ਬਿਹਤਰ ਕਰਨ ‘ਚ ਵੀ ਮੱਦਦ ਕਰਦੇ ਹਨ।
ਇਹ ਸਾਰੇ ਇੱਕ ਸਾਲ ਦੀ ਪਾਰਟਸ ਵਾਰੰਟੀ ਨਾਲ ਮਿਲਣਗੇ।