ਮੈਕਸੋਨ ਲਿਫ਼ਟ ਦੀ ਟੁਕ-ਏ-ਵੇਅ ਐਮ.ਐਕਸ.ਟੀ.-25 ਅਤੇ ਐਮ.ਐਕਸ.ਟੀ.-33 ਲਿਫ਼ਟਗੇਟ ਮਾਡਲ ਨੀਵੀਂ ਬੈੱਡ ਉਚਾਈ ਅਤੇ ਲੈਵਲ ਰੈਂਪਿੰਗ ਰਾਈਡ ਵਿਸ਼ੇਸ਼ਤਾਵਾਂ ਨਾਲ ਲੈਸ ਹਨ।
ਦੋਹਰੇ ਸਿਲੰਡਰ, ਮਿੱਡ-ਆਰਮ ਡਿਜ਼ਾਈਨ ਰਾਹੀਂ ਸਥਿਰਤਾ ਅਤੇ ਪਰਫ਼ਾਰਮੈਂਸ ਮਿਲਦੀ ਹੈ। ਦੋਵੇਂ ਮਾਡਲ 38 ਤੋਂ 46 ਇੰਚਾਂ ਦੀ ਬੈੱਡ ਹਾਈਟ ਰੇਂਜ ਨਾਲ ਆਉਂਦੇ ਹਨ, ਅਤੇ ਇਨ੍ਹਾਂ ਦੀ ਸੰਬੰਧਤ ਲਿਫ਼ਟਿੰਗ ਸਮਰੱਥਾ 2,500 ਅਤੇ 3,300 ਪਾਊਂਡ ਹੈ। ਅਤੇ ਇੱਕ ਨਵੀਂ ਐਮ.ਐਕਸ.ਟੀ. ਨੱਕਲਿੰਗ ਮੈਕੇਨਿਜ਼ਮ ਨੂੰ ਸ਼ਕਤੀ ਦੀ ਬਚੱਤ ਲਈ ‘ਗਰੈਵਿਟੀ ਮੋਡ’ ‘ਚ ਕੰਮ ਕਰਨ ਲਈ ਬਣਾਇਆ ਗਿਆ ਹੈ।
ਹਰ ਮਾਡਲ ‘ਚ 48×80 ਇੰਚ ਦਾ ਵੈੱਜ-ਟਾਈਪ ਸਟੀਲ, ਸਟੀਲ/ਐਲੂਮੀਨੀਅਮ ਅਤੇ ਮੁਕੰਮਲ ਐਲੂਮੀਨੀਅਮ ਦਾ ਪਲੇਟਫ਼ਾਰਮ ਲੱਗਾ ਹੋਇਆ ਹੈ ਜਿਸ ‘ਚ ਦੋਹਰੇ ਕਾਰਟ ਸਟਾਪ ਦੇ ਵਿਕਲਪ ਹਨ। ਮਾਨਕ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ ਬੋਲਟ-ਆਨ ਐਕਸਟੈਂਸ਼ਨ ਪਲੇਟ ਅਤੇ ਸਟੈੱਪ, ਹਾਈਡ੍ਰੋਲਿਕ ਲਾਕਿੰਗ, ਮਹੱਤਵਪੂਰਨ ਘੁੰਮਣ ਬਿੰਦੂਆਂ ‘ਤੇ ਗਰੀਸ ਫ਼ੀਟਿੰਗ ਅਤੇ ਪੂਰੀ ਤਰ੍ਹਾਂ ਸਟੀਲ ਦੇ ਉਪਕਰਨ ਮੁਲੱਮੇ ਸਮੇਤ ਆਉਂਦੇ ਹਨ।
ਵਿਕਲਪ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ: ਹੈਂਡ-ਹੈਲਡ ਕੰਟਰੋਲ, ਦੋਹਰੇ ਕੰਟਰੋਲ, ਕੈਬ ਕੱਟ-ਆਫ਼ ਸਵਿੱਚ, ਮੈਕਸ ਇਲੈਕਟ੍ਰੀਕਲ ਕੰਟਰੋਲ ਯੂਨਿਟ, ਪਾਵਰ ਡਾਊਨ, ਦੋਹਰੇ ਕਾਰਟ ਸਟਾਪ, ਮਲਟੀਪਲ ਸਟੈੱਪ ਬਦਲ, ਲਾਇਸੰਸ ਪਲੇਟ ਮਾਊਂਟ ਕਿੱਟ ਅਤੇ 24-ਵੋਲਟ ਸੰਰਚਨਾ।