ਇਲੈਕਟਿ੍ਰਕ ਗੱਡੀਆਂ ਪ੍ਰਤੀ ਫ਼ੋਰਡ ਦੀ ਵਚਨਬੱਧਤਾ ’ਚ ਟਰਾਂਜ਼ਿਟ ਵੈਨਾਂ ਅਤੇ ਐਫ਼-150 ਪਿਕਅੱਪ ਦੋਹਾਂ ਤਰ੍ਹਾਂ ਦੀਆਂ ਗੱਡੀਆਂ ਸ਼ਾਮਲ ਹੋਣਗੀਆਂ, ਜਦਕਿ ਈ-ਟਰਾਂਜ਼ਿਟ ਇਸ ਸਾਲ ਦੇ ਅਖ਼ੀਰ ’ਚ ਬਾਜ਼ਾਰ ’ਚ ਆਵੇਗਾ ਅਤੇ ਇਲੈਕਟਿ੍ਰਕ ਐਫ਼-150 ਸਾਲ 2022 ਦੇ ਅੱਧ ’ਚ ਆਉਣ ਵਾਲਾ ਹੈ।

ਈ-ਟਰਾਂਜ਼ਿਟ ਅਗਲੇ ਸਾਲ ਜਾਰੀ ਹੋਣ ਵਾਲਾ ਹੈ। (ਤਸਵੀਰ: ਫ਼ੋਰਡ)
ਕਮਰਸ਼ੀਅਲ ਅਤੇ ਸਰਕਾਰੀ ਵਿਕਰੀ ਦੇ ਜਨਰਲ ਮੈਨੇਜਰ ਫ਼ਿਲਿਪ ਪੋਡਗੋਰਨੀ ਨੇ ਅੱਜ ਸਾਲਾਨਾ ਵਰਕ ਟਰੱਕ ਸ਼ੋਅ ਲਈ ਇੱਕ ਆਨਲਾਈਨ ਪੇਸ਼ਕਾਰੀ ਦੌਰਾਨ ਪੁਸ਼ਟੀ ਕਰਦਿਆਂ ਕਿਹਾ, ‘‘ਆਪਣੇ ਕਾਰੋਬਾਰੀ ਬਾਰੇ ਸਾਡੇ ਕੋਲ ਸਪੱਸ਼ਟ ਦੂਰਦਿ੍ਰਸ਼ਟੀ ਹੈ। ਇਲੈਕਟ੍ਰੀਫ਼ਿਕੇਸ਼ਨ ਦਾ ਸਮਾਂ ਹੁਣ ਹੀ ਹੈ, ਅਤੇ ਅਸੀਂ ਇਸ ’ਤੇ ਕੰਮ ਕਰ ਰਹੇ ਹਾਂ।’’
‘‘ਇਲੈਕਟ੍ਰੀਫ਼ੀਕੇਸ਼ਨ ਸਾਡੇ ਗ੍ਰਾਹਕਾਂ ਲਈ ਬਹੁਤ ਚੰਗਾ ਹੈ।’’
ਫ਼ੋਰਡ ਦਾ ਕਹਿਣਾ ਹੈ ਕਿ ਈ-ਟਰਾਂਜ਼ਿਟ ਪ੍ਰਯੋਗਕਰਤਾ ਇਸੇ ਤਰ੍ਹਾਂ ਦੀਆਂ ਗੈਸੋਲੀਨ ’ਤੇ ਚੱਲਣ ਵਾਲੀਆਂ ਗੱਡੀਆਂ ਮੁਕਾਬਲੇ ਰੱਖ-ਰਖਾਅ ਦੀਆਂ ਲਾਗਤਾਂ ’ਚ 40% ਦੀ ਕਮੀ ਦਰਜ ਕਰ ਸਕਦੇ ਹਨ।
ਪਹਿਲਾਂ ਐਲਾਨ ਕੀਤੇ ਈ-ਟਰਾਂਜ਼ਿਟ ’ਚ ਤਿੰਨ ਤਰ੍ਹਾਂ ਦੀਆਂ ਛੱਤ ਦੀਆਂ ਉਚਾਈਆਂ, ਤਿੰਨ ਵ੍ਹੀਲਬੇਸ ਲੰਮਾਈਆਂ ਹੋਣਗੀਆਂ, ਅਤੇ ਇਹ ਕਾਰਗੋ ਵੈਨ, ਕੱਟਅਵੇ ਅਤੇ ਚੈਸਿਸ ਕੈਬ ਰੂਪਾਂ ’ਚ ਮਿਲੇਗਾ – ਜਿਸ ਦੀ ਵੱਧ ਤੋਂ ਵੱਧ ਭਾਰ ਚੁੱਕਣ ਦੀ ਸਮਰਥਾ 4,250 ਪਾਊਂਡ ਹੋਵੇਗੀ।
ਪਰ ਉਨ੍ਹਾਂ ਕਿਹਾ ਕਿ ਇਹ ਸਿਰਫ਼ ਈ-ਕਾਮਰਸ ਗਤੀਵਿਧੀਆਂ ਦਾ ਸਮਰਥਨ ਕਰਨ ਬਾਰੇ ਨਹੀਂ ਹੈ।
ਵੈਨਾਂ ‘ਪ੍ਰੋ ਪਾਵਰ’ ਨਾਲ ਲੈਸ ਹੋਣਗੀਆਂ ਜੋ ਕਿ ਚਾਰਜ ਕਰਨ ਲਈ 2.4 ਕਿਲੋਵਾਟ ਸਮਰਥਾ ਦਿੰਦਾ ਹੈ ਅਤੇ ਜਿਸ ਨਾਲ ਬੈਲਟ ਸੈਂਡਰਸ ਤੇ ਮੀਟਰ ਸਾਅ ਵਰਗੇ ਟੂਲਜ਼ ਦਾ ਪ੍ਰਯੋਗ ਆਸਾਨ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਵੈਨ ਦੀਆਂ ਬੈਟਰੀਆਂ ਪੂਰੀ ਤਰ੍ਹਾਂ ਕਾਰਗੋ ਏਰੀਆ ਦੇ ਫ਼ਲੋਰ ਹੇਠਾਂ ਰਹਿਣਗੀਆਂ ਅਤੇ ਮੌਜੂਦ ਥਾਂ ’ਤੇ ਨਹੀਂ ਫੈਲਣਗੀਆਂ, ਜੋ ਅੱਪਲਿਫ਼ਟਰਾਂ ਨੂੰ ਸਪੋਰਟ ਕਰਨਗੀਆਂ ਅਤੇ ਇਨ੍ਹਾਂ ’ਚ ਐਗਜ਼ੀਟਿੰਗ ਵੈਨਾਂ ਵਰਗੇ ਮਾਊਂਟਿੰਗ ਪੁਆਇੰਟ ਹੋਣਗੇ।
ਮੌਜੂਦ ਟੈਲੀਮੈਟਿਕਸ ਪੈਕੇਜਾਂ ’ਚ ਸੁਧਾਰ ਨਾਲ ਗੱਡੀ ਅਤੇ ਫ਼ਲੀਟ ਚਾਰਜਿੰਗ ਬਾਰੇ ਈ.ਵੀ. ਵਿਸ਼ੇਸ਼ ਫ਼ਲੀਟ ਡੈਸ਼ਬੋਰਡ ’ਤੇ ਜਾਣਕਾਰੀ ਮਿਲੇਗੀ।
ਇਸ ਤੋਂ ਇਲਾਵਾ, ਪੂਰੀ ਤਰ੍ਹਾਂ ਇਲੈਕਟਿ੍ਰਕ ਐਫ਼-150 ਲੱਖਾਂ ਮੀਲ ਦੀ ਪ੍ਰਯੋਗਸ਼ਾਲਾ ਅਤੇ ਅਸਲ ਹਾਲਾਤ ’ਚ ਜਾਂਚ ਤੋਂ ਬਾਅਦ ਹੋਂਦ ’ਚ ਆਵੇਗੀ।
ਇਹ ਓ.ਈ.ਐਮ. ਇਲੈਕਟਿ੍ਰਕ ਅਤੇ ਖ਼ੁਦਮੁਖਤਿਆਰ ਗੱਡੀਆਂ ’ਚ 2025 ਤਕ 29 ਅਰਬ ਡਾਲਰ ਦਾ ਨਿਵੇਸ਼ ਕਰੇਗਾ।
ਪੋਡਗੋਰਨੀ ਨੇ ਕਿਹਾ, ‘‘ਫ਼ੋਰਡ ਨੇ ਅਜੇ ਦੌੜ ਸ਼ੁਰੂ ਕੀਤੀ ਹੈ।’’
‘‘ਅਸੀਂ ਕਿਸੇ ਅੱਗੇ ਹਾਰ ਨਹੀਂ ਮੰਨਾਂਗੇ।’’