
ਤਸਵੀਰ: ਪੀਟਰਬਿਲਟ
ਪੀਟਰਬਿਲਟ ਮੋਟਰ ਕੰਪਨੀ ਨੇ ਆਪਣੇ ਨਵੇਂ ਆਨ-ਹਾਈਵੇ ਮਾਡਲ 579 ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਅਨੁਸਾਰ, ਪੂਰੀ ਤਰ੍ਹਾਂ ਮੁੜਨਿਰਮਿਤ ਮਾਡਲ ਏਅਰੋਡਾਇਨਾਮਿਕਸ, ਕਾਰਜਕੁਸ਼ਲਤਾ, ਆਰਾਮ, ਤਕਨਾਲੋਜੀ ਅਤੇ ਅਪਟਾਈਮ ਨੂੰ ਬਿਹਤਰ ਕਰਦਾ ਹੈ।
ਪੀਟਰਬਿਲਟ ਨੇ ਆਪਣੇ 50 ਗ੍ਰਾਹਕਾਂ ਨਾਲ ਮਿਲ ਕੇ ਕੰਮ ਕੀਤਾ ਅਤੇ ਉਨ੍ਹਾਂ ਦੇ ਵਿਸ਼ੇਸ਼ ਕੰਮਕਾਜ ਅਤੇ ਜ਼ਰੂਰਤਾਂ ਨੂੰ ਸਮਝ ਕੇ ਨਵੇਂ 579 ਨੂੰ ਡਿਜ਼ਾਈਨ ਕੀਤਾ ਗਿਆ। ਵੈਲੀਡੇਸ਼ਨ ਯੂਨਿਟਾਂ ਨੇ 15 ਲੱਖ ਮੀਲ ਦਾ ਸਫ਼ਰ ਕੀਤਾ ਅਤੇ ਪੈਕਾਰ ਤਕਨੀਕੀ ਕੇਂਦਰ ‘ਚ ਇਸ ਦੇ ਟਿਕਾਊਪਨ ਦੀ ਜਾਂਚ ਕੀਤੀ ਗਈ। ਨਵਾਂ 579 ਪੀਟਰਬਿਲਟ ਵੱਲੋਂ ਬਣਾਇਆ ਗਿਆ ਹੁਣ ਤਕ ਦਾ ਸਭ ਤੋਂ ਭਰੋਸੇਮੰਦ ਟਰੱਕ ਹੈ।
ਇਸ ਨੂੰ ਤਿਆਰ ਕਰਨ ‘ਚ ਪੰਜ ਸਾਲਾਂ ਦਾ ਸਮਾਂ, 1,000 ਘੰਟੇ ਦੀ ਕੰਪਿਊਟੈਸ਼ਨਲ ਫ਼ਲੂਇਡ ਡਾਇਨਾਮਿਕਸ (ਸੀ.ਐਫ਼.ਡੀ.) ਸਮੀਖਿਆ ਅਤੇ 78 ਲੱਖ ਸੀ.ਪੀ.ਯੂ. ਪ੍ਰੋਸੈਸਿੰਗ ਘੰਟੇ ਨਵੇਂ 579 ਦੇ ਬਾਹਰੀ ਡਿਜ਼ਾਈਨ ਦੀ ਪੜਤਾਲ ਕਰਨ ‘ਚ ਲੱਗੇ। ਖੋਜ ਕਾਰਜ ਦਾ ਨਤੀਜਾ ਬਿਹਤਰ ਏਅਰੋਡਾਇਨਾਮਿਕ ਪ੍ਰੋਫ਼ਾਈਲ ਅਤੇ ਫ਼ਿਊਲ ਦੀ ਬੱਚਤ ‘ਚ 7% ਦਾ ਵਾਧਾ ਵੇਖਿਆ ਗਿਆ।
ਨਵੇਂ ਟਰੱਕ ਦੀਆਂ ਪ੍ਰਮੁੱਖ ਬਾਹਰੀ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ ਰੀਡਿਜ਼ਾਈਨ ਕੀਤਾ ਗਿਆ ਵੱਧ ਮਜ਼ਬੂਤ ਮੈਟਨ ਹੁੱਡ ਜੋ ਕਿ ਪਹਿਲਾਂ ਨਾਲੋਂ ਤੰਗ ਹੈ ਅਤੇ ਕਿਸੇ ਟੱਕਰ ਨੂੰ ਜ਼ਿਆਦਾ ਸਹਿਣ ਦੇ ਸਮਰੱਥ ਹੈ। ਨਵਾਂ 3-ਪੀਸ ਬੰਪਰ ‘ਚ ਟੱਕਰ ਦੇ ਅਸਰ ਨੂੰ ਘੱਟ ਕਰਨ ਲਈ ਮੂਹਰਲਾ ਰਾਡਾਰ ਕਵਰ, ਵੱਡੇ ਏਅਰੋਡਾਇਨਾਮਿਕ ਏਅਰ ਡੈਮ ਸਮੇਤ ਲੱਗਾ ਹੋਇਆ ਹੈ, ਅਤੇ ਇਹ ਨੁਕਸਾਨ ਤੋਂ ਬਚਾਅ ਦੇ ਨਾਲ ਹੀ ਬਦਲਣ ਦੀ ਕੀਮਤ ਨੂੰ ਵੀ ਘੱਟ ਕਰਦਾ ਹੈ।

ਤਸਵੀਰ: ਪੀਟਰਬਿਲਟ
ਨਵੇਂ 579 ਦੀ ਪ੍ਰਮੁੱਖ ਵਿਸ਼ੇਸ਼ਤਾ 15” ਦਾ ਡਿਜੀਟਲ ਡੈਸ਼ ਡਿਸਪਲੇ ਹੈ, ਜੋ ਕਿ ਡਰਾਈਵਰ ਲਈ ਲੋੜੀਂਦੀ ਸਾਰੀ ਜਾਣਕਾਰੀ ਆਸਾਨੀ ਨਾਲ ਵਰਤੇ ਜਾ ਸਕਣ ਵਾਲੇ ਇੰਟਰਫ਼ੇਸ ਰਾਹੀਂ ਦਿੰਦਾ ਹੈ। ਇਸ ਤੋਂ ਇਲਾਵਾ ਨਵੇਂ 579 ‘ਚ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਲੱਗੇ ਹੋਏ ਹਨ ਜੋ ਕਿ ਡਰਾਈਵਰਾਂ ਨੂੰ ਟੱਕਰ ਦੇ ਅਸਰ ਨੂੰ ਘੱਟ ਕਰਨ, ਲੇਨ ਤੋਂ ਭਟਕਣ ‘ਤੇ ਚੇਤਾਵਨੀ ਅਤੇ ਨਵੇਂ ਲੇਨ ‘ਚ ਬਣੇ ਰਹਿਣ ‘ਚ ਮੱਦਦ (ਐਲ.ਕੇ.ਏ.) ਵਰਗੀਆਂ ਨਵੀਨਤਮ ਸੁਰੱਖਿਆ ਤਕਨਾਲੋਜੀਆਂ ਮੁਹੱਈਆ ਕਰਵਾਉਂਦਾ ਹੈ। ਸਫ਼ਰ ‘ਤੇ ਚੱਲਣ ਤੋਂ ਪਹਿਲਾਂ ਡਿਜੀਟਲ ਡਿਸਪਲੇ ‘ਚ ਸਿਸਟਮ ਦੀ ਜਾਂਚ ਕਰਨ ਦੀ ਸਮਰਥਾ ਹੈ ਜੋ ਕਿ 13 ਸਿਸਟਮਾਂ ਨੂੰ ਪਰਖਦਾ ਹੈ ਅਤੇ ਹਰ ਜਾਂਚ ਦੇ ਪਾਸ ਹੋਣ ਤੋਂ ਬਾਅਦ ਹਰੀ ਬੱਤੀ ਬਾਲਦਾ ਹੈ। ਸਫ਼ਰ ਖ਼ਤਮ ਹੋਣ ਮਗਰੋਂ ਵਿਸਤ੍ਰਿਤ ਸਫ਼ਰ ਸੂਚਨਾ ਸਕ੍ਰੀਨ ਸਫ਼ਰ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।
ਅੰਦਰੂਨੀ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ ਫ਼ਿੱਟ ਅਤੇ ਫ਼ਿਨਿਸ਼ ਸਮੇਤ ਨਰਮ ਮਟੀਰੀਅਲ ਜੋ ਕਿ ਡਰਾਈਵਰ ਨੂੰ ਬਿਹਤਰੀਨ ਅਹਿਸਾਸ ਮੁਹੱਈਆ ਕਰਵਾਉਂਦੇ ਹਨ। ਇਨਟੈਗਰਲ ਸਲੀਪਰ ਸਮੇਤ 579 ਅਲਟਰਾਲੋਫ਼ਟ 70 ਕਿਊਬਿਕ ਫ਼ੁੱਟ ਦੀ ਥਾਂ ਮੁਹੱਈਆ ਕਰਵਾਉਂਦਾ ਹੈ, ਜੋ ਕਿ ਕਿਸੇ ਵੀ ਹੋਰ ਇਨਟੈਗਰਲ ਸਲੀਪਰ ਤੋਂ ਵੱਧ ਥਾਂ ਹੈ। ਅੱਠ ਫ਼ੁੱਟ ਉੱਚੀ ਛੱਤ ਨਾਲ ਡਰਾਈਵਰ ਨੂੰ ਬਿਲਕੁਲ ਘਰ ਵਰਗਾ ਹੀ ਮਾਹੌਲ ਮਿਲੇਗਾ। ਕੈਬਿਨ ‘ਚ ਛੋਟੇ ਉਪਕਰਨ ਰੱਖਣ ਦੀ ਥਾਂ ਵੀ ਹੈ, ਜਿਸ ‘ਚ 1.1 ਕਿਊਬਿਕ ਫ਼ੁੱਟ ਦਾ ਮਾਈਕ੍ਰੋਵੇਵ, 32 ਇੰਚ ਦਾ ਟੀ.ਵੀ., ਲੰਮੀ ਅਲਮਾਰੀ, ਕਈ ਬਿਜਲੀ ਦੇ ਪਲੱਗ ਅਤੇ ਵਿਕਲਪ ਵਜੋਂ ਮੋੜੀ ਜਾ ਸਕਣ ਵਾਲੀ ਪੌੜੀ ਨਾਲ ਬੰਕਬੈੱਡ ਸ਼ਾਮਲ ਹਨ। ਕਈ ਖਿੜਕੀਆਂ ਨਾਲ ਕੁਦਰਤੀ ਰੌਸ਼ਨੀ ਅਤੇ ਹਵਾ ਆਰ-ਪਾਰ ਜਾਣ ਦੀ ਥਾਂ ਮਿਲਦੀ ਹੈ। ਰਾਤ ਸਮੇਂ, ਡੋਮ ਐਲ.ਈ.ਡੀ. ਲਾਈਟਾਂ ਅਤੇ ਤਿੰਨ ਦਿਸ਼ਾਈ ਸਪਾਟ/ਰੀਡਿੰਗ ਲਾਈਟਾਂ ਵਾਧੂ ਸਹੂਲਤ ਅਤੇ ਸੁਰੱਖਿਆ ਮੁਹੱਈਆ ਕਰਵਾਉਂਦੀਆਂ ਹਨ। ਕੇਂਦਰ ‘ਚ ਸਥਿਰ ਕੱਪ ਹੋਲਡਰ ਅਤੇ ਕੇਂਦਰੀ ਕੰਸੋਲ ‘ਚ ਕਈ ਯੂ.ਐਸ.ਬੀ. ਚਾਰਜਿੰਗ ਪੋਰਟ ਦਾ ਵਿਕਲਪ ਵਰਗੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸੜਕ ‘ਤੇ ਸਫ਼ਰ ਨੂੰ ਹੋਰ ਵੀ ਆਰਾਮਦਾਇਕ ਬਣਾਉਂਦੀਆਂ ਹਨ।
ਪੀਟਰਬਿਲਟ ਦੇ ਜਨਰਲ ਮੈਨੇਜਰ ਅਤੇ ਪੈਕਾਰ ਦੇ ਵਾਇਸ ਪ੍ਰੈਜ਼ੀਡੈਂਟ ਜੇਸਨ ਸਕੂਗ ਨੇ ਕਿਹਾ, ”ਨਵੇਂ ਮਾਡਲ 579 ‘ਚ ਮਿਲਣ ਵਾਲੀ ਆਪਣੀ ਕਲਾਸ ਦੀਆਂ ਬਿਹਤਰੀਨ ਤਕਨਾਲੋਜੀਆਂ ਬਾਜ਼ੀ ਪਲਟਣ ਵਾਲੀਆਂ ਸਾਬਤ ਹੋਣਗੀਆਂ। ਪੀਟਰਬਿਲਟ ਡਿਜੀਟਲ ਡਿਸਪਲੇ ਰਾਹੀਂ ਡਰਾਈਵਰਾਂ ਨੂੰ ਦਿੱਤੀ ਗਈ ਸਪੱਸ਼ਟ ਅਤੇ ਸਟੀਕ ਜਾਣਕਾਰੀ, ਨੂੰ ਟਰੱਕ ‘ਚ ਮੌਜੂਦ ਉੱਨਤ ਸੁਰੱਖਿਆ ਸਿਸਟਮ ਨਾਲ ਮਿਲਾਇਆ ਜਾਵੇ ਤਾਂ ਟਰੱਕ ਅਤੇ ਇਸ ਦੇ ਆਸੇ-ਪਾਸੇ ਬਾਰੇ ਉੱਚ ਪੱਧਰੀ ਜਾਗਰੂਕਤਾ ਮਿਲੇਗੀ।
ਨਵਾਂ ਮਾਡਲ 579 ਡੇਅ ਕੈਬ, ਸੰਰਚਨਾ, ਇਨਟੈਗਰਲ 80” ਅਲਟਰਾਲੋਫ਼ਟ ਸਲੀਪਰ ਅਤੇ ਕਈ ਹੋਰ ਸਲੀਪਰ ਆਕਾਰਾਂ ‘ਚ ਆਰਡਰ ਕੀਤਾ ਜਾ ਸਕਦਾ ਹੈ।