ਕੇਨਵਰਥ ਨੇ shopkenworth.com ‘ਤੇ ਆਪਣੇ ਬ੍ਰਾਂਡ ਦੀ ਸਾਮਾਨ ਸੂਚੀ ‘ਚ 60 ਨਵੀਂਆਂ ਲਾਇਸੰਸਧਾਰੀ ਵਸਤਾਂ ਨਾਲ ਵਿਸਤਾਰ ਕੀਤਾ ਹੈ।
ਨਵੀਂਆਂ ਪੇਸ਼ਕਸ਼ਾਂ ‘ਚ ਡਰਾਈ-ਡੱਕ ਰੈਂਬਲਰ ਜੈਕਟ, ਗ੍ਰੇ ਜ਼ਿਪਰ ਫ਼ਲੀਸ ਹੂਡੀ, 16 ਆਉਂਸ ਇੰਸੁਲੇਟਡ ਟਰੈਵਲ ਟੰਬਲਰ, 24 ਆਉਂਸ ਸਟੀਕਰ ਬੌਟਲ, 1:50 ਸਕੇਲ ਟੀ880 ਡੇਅ ਕੈਬ- ਮੈਟਾਲਿਕ ਵਾਇਟ, ਬੋਤਲ ਓਪਨਰ ਕੀ ਚੇਨ, ਰਿਚਰਡਸਨ ਮੈਸ਼ ਟਰੱਕਰ ਹੈਟ- ਲਾਲ/ਕਾਲੀ, ਰਿਚਰਡਸਨ ਟਵਿੱਲ ਕਾਲੀ ਟੋਪੀ – ਕਾਲੀ/ਚਾਰਕੋਲ, ਰਿਫ਼ਲੈਕਟਿਵ ਕੈਮੋ ਮੈਸ਼ ਹੈਟ ਅਤੇ ਰੈੱਡ-ਆਈ ਮੈਸ਼ ਹੈਟ ਸ਼ਾਮਲ ਹਨ।
ਕੁੱਲ ਮਿਲਾ ਕੇ ਹੁਣ ਖ਼ਰੀਦਣ ਲਈ 300 ਚੀਜ਼ਾਂ ਮੌਜੂਦ ਹਨ, ਜਿਨ੍ਹਾਂ ‘ਚ ਟੋਪੀਆਂ, ਕੱਪੜੇ, ਬੱਚਿਆਂ ਲਈ ਚੀਜ਼ਾਂ, ਡਰਿੰਕਵੇਅਰ, ਗੋਲਫ਼ ਅਕਸੈਸਰੀਜ਼ ਅਤੇ ਕੈਲੰਡਰ ਸ਼ਾਮਲ ਹਨ।
ਇਸ ਸਾਲ ਦੇ ਛੇ ਪੰਨਿਆਂ ਵਾਲੇ ਵਾਲ ਕੈਲੰਡਰ ‘ਤੇ ਡਬਲਿਊ990 76-ਇੰਚ ਮਿਡ-ਰੂਫ਼, ਡਬਲਿਊ990 ਹੈਵੀ ਹੌਲਰ, ਟੀ880 ਡੰਪ, ਟੀ880ਐਸ ਕ੍ਰੇਨ, ਟੀ880 ਟੈਂਕਰ 40-ਇੰਚ ਦੇ ਸਲੀਪਰ ਨਾਲ ਅਤੇ ਡਬਲਿਊ990ਐਲ ਸਟੂਡੀਓ ਸਲੀਪਰ ਦੀਆਂ ਤਸਵੀਰਾਂ ਹਨ। ਅਪਾਇੰਟਮੈਂਟ ਕੈਲੰਡਰ ‘ਤੇ ਵੀ ਵਾਲ ਕੈਲੰਡਰ ਵਾਲੀਆਂ ਤਸਵੀਰਾਂ ਹਨ। ਇਸ ਤੋਂ ਇਲਾਵਾ ਕੇਨਵਰਥ ਟੀ680ਈ ਅਤੇ ਸ਼੍ਰੇਣੀ 6 ਕੇ270ਈ ਬੈਟਰੀ ਇਲੈਕਟ੍ਰਿਕ ਵਹੀਕਲ, ਟੀ680 76-ਇੰਚ ਸਲੀਪਰ, ਟੀ370 ਡੰਪ ਅਤੇ ਮਿਕਸਰ ਅਤੇ ਸੀ500 62-ਇੰਚ ਏਅਰੋਕੈਬ ਦੀਆਂ ਵੀ ਤਸਵੀਰਾਂ ਹਨ।