ਓਕੇ ਟਾਇਰ ਨੇ ਮਿਸ਼ੈਲਿਨ ਅਤੇ ਬੀ.ਐਫ਼. ਗੁੱਡਰਿੱਚ ਦੇ ਮੀਡੀਅਮ-ਡਿਊਟੀ ਟਰੱਕ ਟਾਇਰਾਂ ਸ਼ਾਮਿਲ ਕਰ ਕੇ ਆਪਣੀਆਂ ਉਤਪਾਦ ਪੇਸ਼ਕਸ਼ਾਂ ਦਾ ਵਿਸਤਾਰ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਉਹ ਹੋਰ ਜ਼ਿਆਦਾ ਫ਼ਲੀਟ ਅਤੇ ਰਾਸ਼ਟਰੀ ਗ੍ਰਾਹਕਾਂ ਨੂੰ ਪ੍ਰਾਪਤ ਕਰ ਸਕਣ ਦੀ ਸਥਿਤੀ ‘ਚ ਆ ਜਾਵੇਗੀ, ਵਿਸ਼ੇਸ਼ ਕਰਕੇ ਜਦੋਂ ਇਨ੍ਹਾਂ ਬ੍ਰਾਂਡਾਂ ਦੇ ਰੀਟ੍ਰੈੱਡ ਟਾਇਰਾਂ ਦੀ ਮੰਗ ਹੁੰਦੀ ਹੈ।
ਸਿਰਫ਼ ਟਾਇਰਾਂ ‘ਤੇ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਓਕੇ ਟਾਇਰ ਨੇ ਪਿਛਲੇ ਸਾਲ ਸਮਰਪਿਤ ਬਿਜ਼ਨੈਸ ਗਰੁੱਪ ਸਥਾਪਤ ਕਰਨ ‘ਤੇ ਵੀ ਧਿਆਨ ਦਿੱਤਾ ਹੈ ਜੋ ਕਿ ਕਮਰਸ਼ੀਅਲ ਉਤਪਾਦ ਪੇਸ਼ਕਸ਼ਾਂ ਦਾ ਵਿਸਤਾਰ ਕਰਨ ‘ਤੇ ਅਤੇ ਉਨ੍ਹਾਂ ਸਟੋਰਾਂ ਲਈ ਵਾਧੂ ਸਪੋਰਟ ਦੇਣ ‘ਤੇ ਕੇਂਦਰਤ ਹੈ ਜੋ ਕਿ ਕਮਰਸ਼ੀਅਲ ਸੇਵਾਵਾਂ ਦਿੰਦੇ ਹਨ।