ਐਕਸ.ਐਲ. ਵਿਸ਼ੇਸ਼ੀਕ੍ਰਿਤ ਟਰੇਲਰਸ ਆਪਣੀ ਵਾਰੰਟੀ ਕਵਰੇਜ ਨੂੰ ਇੱਕ ਨਵੀਂ ”5-3-1” ਨੀਤੀ ਅਧੀਨ ਵਧਾ ਰਿਹਾ ਹੈ ਜਿਸ ‘ਚ ਪੰਜ ਸਾਲਾਂ ਦੀ ਸਟਰੱਕਚਰਲ ਕਵਰੇਜ, ਤਿੰਨ ਸਾਲਾਂ ਦੀ ਪੇਂਟ ਕਵਰੇਜ, ਅਤੇ ਇੱਕ ਸਾਲ ਦੀ ਪਾਰਟਸ ਅਤੇ ਕੰਪੋਨੈਂਟ ਕਵਰੇਜ ਸ਼ਾਮਲ ਹੈ।

(ਤਸਵੀਰ: ਐਕਸ.ਐਲ. ਵਿਸ਼ੇਸ਼ੀਕ੍ਰਿਤ ਟਰੇਲਰ)
ਪੰਜ ਸਾਲਾਂ ਦੀ ਸਟਰੱਕਚਰਲ ਵਾਰੰਟੀ ‘ਚ ਟਰੇਲਰ ਦੀਆਂ ਸਟਰੱਕਚਰਲ ਬੀਮਾਂ ਅਤੇ ਇਨ੍ਹਾਂ ਬੀਮਾਂ ਅਤੇ ਕਰਾਸਮੈਂਬਰਾਂ ਵਿਚਕਾਰ ਪਿੰਨ ਕੁਨੈਕਸ਼ਨ ਅਤੇ ਭਾਰ ਸਹਿਣ ਵਾਲੇ ਡੈੱਕ ਦੀਆਂ ਬਾਹਰੀ ਰੇਲਾਂ ਸ਼ਾਮਲ ਹਨ।
ਪੇਂਟ ਦੀ ਵਾਰੰਟੀ ਹੇਠ ਪੇਂਟ ਦੇ ਪੇਪੜੀਆਂ ਬਣ ਕੇ ਲੱਥ ਜਾਣ ਜਾਂ ਮੁਲੱਮਾਹੀਣ ਹੋ ਜਾਣ, ਤ੍ਰੇੜਾਂ ਆ ਜਾਣ ਜਾਂ ਜ਼ੰਗਰੋਧੀ ਨਾ ਰਹਿਣ ਵਿਰੁੱਧ ਗਾਰੰਟੀ ਦਿੰਦੀ ਹੈ।
ਇਸ ਦੌਰਾਨ ਪਾਰਟਸ ਅਤੇ ਕੰਪੋਨੈਂਟ ਵਾਰੰਟੀ ‘ਚ ਐਕਸਲ, ਸਸਪੈਂਸ਼ਨ, ਲੈਂਡਿੰਗ ਗੀਅਰ, ਨਿਰਮਿਤ ਕੰਪੋਨੈਂਟ ਅਤੇ ਏਅਰ, ਇਲੈਕਟ੍ਰੀਕਲ ਅਤੇ ਹਾਈਡਰੋਲਿਕ ਸਿਸਟਮਾਂ ਦੀ ਵਾਰੰਟੀ ਸ਼ਾਮਲ ਹੈ। ਨਵੀਂ ਪਾਲਿਸੀ 1 ਜਨਵਰੀ ਤੋਂ ਬਾਅਦ ਖ਼ਰੀਦੀਆਂ ਸਾਰੀਆਂ ਇਕਾਈਆਂ ‘ਤੇ ਲਾਗੂ ਹੈ, ਅਤੇ ਇਹ ਰੀਟੇਲ ਸੇਲ ਦੌਰਾਨ ਜਾਂ ਟਰੇਲਰ ਦੇ ਮੁਕੰਮਲ ਹੋਣ ਤੋਂ ਛੇ ਮਹੀਨਿਆਂ ਬਾਅਦ ਸ਼ੁਰੂ ਹੁੰਦੀ ਹੈ।